Multani Mal Modi College successfully organized Cyclothon

Patiala: March 22, 2022

 

A Cyclothon was organised by local Multani Mal Modi College, Patiala in association with the Petroleum Conservation Research Association, Ministry of Petroleum and Natural Gas, Government of India. The event was dedicated to the 75th Anniversary of Independence of the country as ‘Azadi Ka Amrit Mahotsav’. 350 cyclists participated in this Cyclothon.

College Principal Dr. Khushvinder Kumar formally welcomed all the guests and cyclists and apprised them of the human role being played in the current environmental crisis and conservation of fossil fuel. The rally was flagged off by Sh. Chandra Gaind (IAS), Divisional Commissioner, Patiala. He expressed his happiness over the organization of this Cyclothon by Modi College and congratulated all the cyclists who participated in it. He appealed to all present to start from themselves where they should be concerned about the environment and also to make efforts for its conservation. He said energy saved is energy produced. The guests of honour Patiala Mayor Sanjeev Sharma Bittu, DSP (Detective) Sh. Ajaypal Singh and Additional Director (Petroleum Conservation Research Association) Sh. Sanjeev Kumar Verma also paddled to participate.

The Cyclothon started with the presentation of a Nukkad Natak on environment directed by ‘Desi Rangmanch Chandigarh’ group. College Principal Dr. Khushvinder Kumar and Chief Guest flagged off the convoy at 6:30 am. Accompanied by various slogans related to environment, conservation of natural resources, low fuel consumption and conservation, the caravan from Modi College to Fountain Chowk, Sewa Singh Thikri Wala Chowk, YPS Chowk to NIS Chowk and returned to the college. On this 5 km track players of Punjabi University Inter-university cycling team volunteered to help the cyclists in case of exigency under the supervision and guidance of Dr. Nishan Singh, Dean Sports of the College. The arrival of the cycling caravan to the college was warmly welcomed and refreshments were provided. The celebrities of the area participated in this Cyclothon, the students of Modi College and local cycling clubs also participated in large numbers. To make this event a success, college teaching, non-teaching and NSS volunteers, NCC cadets and Bharat Scout and Guides played a special role. College Registrar Dr. Ashwani Sharma and Controller of Examination Dr. Ajit Kumar proposed vote of thanks to the guests and participants.

 

ਪਟਿਆਲਾ: 22 ਮਾਰਚ, 2022
ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਸਾਇਕਲੋਥੋਨ ਦਾ ਸਫ਼ਲ ਆਯੋਜਨ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ‘ਆਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਨੂੰ ਸਮਰਪਿਤ ਭਾਰਤ ਸਰਕਾਰ ਦੇ ਮਨੀਸਟਰੀ ਆਫ਼ ਪੈਟਰੋਲੀਅਮ ਐਂਡ ਨੈਚੂਰਲ ਗੈਸ ਦੀ ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਿਹਤਮੰਦ ਵਾਤਾਵਰਨ ਅਤੇ ਈਂਧਨ ਸੰਭਾਲ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ‘ਸਾਇਕਲੋਥੋਨ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 350 ਸਾਈਕਲਿਸਟਾਂ ਨੇ ਭਾਗ ਲਿਆ।

ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਸਾਰੇ ਮਹਿਮਾਨਾਂ ਅਤੇ ਸਾਇਕਲਿਸਟਾਂ ਦਾ ਰਸਮੀ ਸਵਾਗਤ ਕੀਤਾ ਅਤੇ ਮੌਜੂਦਾ ਸਮੇਂ ਵਾਤਾਵਰਨ ਸੰਕਟ ਵਿੱਚ ਬਣਦੀ ਮਨੁੱਖੀ ਭੂਮਿਕਾ ਤੋਂ ਜਾਣੂੰ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ (ਆਈ.ਏ.ਐਸ.) ਨੇ ਮੋਦੀ ਕਾਲਜ ਵੱਲੋਂ ਇਸ ਸਾਇਕਲੋਥੋਨ ਦੇ ਆਯੋਜਨ ਉੱਤੇ ਖੁਸ਼ੀ ਪ੍ਰਗਟ ਕੀਤੀ ਅਤੇ ਇਸ ਵਿੱਚ ਭਾਗ ਲੈਣ ਵਾਲੇ ਸਾਰੇ ਸਾਇਕਲਿਸਟਾਂ ਨੂੰ ਵਧਾਈ ਦਿੱਤੀ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਵਾਤਾਵਰਨ ਪ੍ਰਤੀ ਜਿੱਥੇ ਫ਼ਿਕਰਮੰਦ ਹੋਣਾ ਚਾਹੀਦਾ ਹੈ ਉੱਥੇ ਇਸ ਦੀ ਸੰਭਾਲ ਲਈ ਵੀ ਯਤਨ ਜੁਟਾਉਣ ਲਈ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਡੀ.ਐਸ.ਪੀ. (ਡਿਟੈੱਕਟਿਵ) ਸ. ਅਜੇਪਾਲ ਸਿੰਘ, ਐਡੀਸ਼ਨਲ ਡਾਇਰੈਕਟਰ (ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ) ਸ਼੍ਰੀ ਸੰਜੀਵ ਕੁਮਾਰ ਵਰਮਾ ਨੇ ਵੀ ਸ਼ਿਰਕਤ ਕੀਤੀ।

ਸਾਇਕਲੋਥੋਨ ਦਾ ਆਗਾਜ਼ ‘ਦੇਸੀ ਰੰਗਮੰਚ ਚੰਡੀਗੜ੍ਹ’ ਗਰੁੱਪ ਦੁਆਰਾ ਨਿਰਦੇਸ਼ਤ ਵਾਤਾਵਰਨ ਸਬੰਧੀ ਇੱਕ ਨੁੱਕੜ ਨਾਟਕ ਦੀ ਪੇਸ਼ਕਾਰੀ ਨਾਲ ਕੀਤਾ ਗਿਆ। ਇਸ ਉਪਰੰਤ ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਅਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੁਆਰਾ ਸਵੇਰੇ 6:30 ਵਜੇ ‘ਫਲੈਗ ਆਫ਼’ ਕਰਕੇ ਕਾਫ਼ਲੇ ਨੂੰ ਰਵਾਨਾ ਕੀਤਾ। ਵਾਤਾਵਰਨ, ਕੁਦਰਤੀ ਸਰੋਤਾਂ ਦੀ ਸੰਭਾਲ, ਈਂਧਨ ਦੀ ਘੱਟ ਖ਼ਪਤ ਅਤੇ ਸੰਭਾਲ ਨਾਲ ਜੁੜੇ ਵੰਨ-ਸੁਵੰਨੇ ਸਲੋਗਨਾਂ ਨਾਲ ਸੰਜੋਇਆ ਇਹ ਕਾਫ਼ਲਾ ਮੋਦੀ ਕਾਲਜ ਤੋਂ ਫੁਆਰਾ ਚੌਂਕ, ਸੇਵਾ ਸਿੰਘ ਠਿਕਰੀ ਵਾਲਾ ਚੌਂਕ, ਵਾਈ.ਪੀ.ਐਸ. ਚੌਂਕ ਤੋਂ ਐਨ.ਆਈ.ਐਸ. ਚੌਂਕ ਹੁੰਦਾ ਹੋਇਆ ਵਾਪਿਸ ਕਾਲਜ ਪੁੱਜਾ। 5 ਕਿਲੋਮੀਟਰ ਦੇ ਇਸ ਰਸਤੇ ਤੇ ਇੰਟਰਵਰਸਿਟੀ ਸਾਇਕਲਿੰਗ ਟੀਮ ਦੇ ਖਿਡਾਰੀਆਂ ਨੇ ਡਾ. ਨਿਸ਼ਾਨ ਸਿੰਘ ਦੀ ਦੇਖ-ਰੇਖ ਵਿੱਚ ਭਾਗ ਲੈਣ ਵਾਲਿਆਂ ਦੀ ਅਗਵਾਈ ਕੀਤੀ। ਸਾਇਕਲਿੰਗ ਕਾਫ਼ਲੇ ਦੇ ਕਾਲਜ ਪੁੱਜਣ ਉੱਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਿਫ਼ਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਸਾਇਕਲੋਥੋਨ ਵਿੱਚ ਜਿੱਥੇ ਇਲਾਕੇ ਦੀਆਂ ਨਾਮਵਰ ਹਸਤੀਆਂ ਸ਼ਾਮਲ ਹੋਈਆਂ, ਉੱਥੇ ਮੋਦੀ ਕਾਲਜ ਦੇ ਵਿਦਿਆਰਥੀਆਂ ਅਤੇ ਪਟਿਆਲਾ ਦੇ ਵੱਖ-ਵੱਖ ਸਾਇਕਲਿੰਗ ਕਲੱਬਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਇਵੈਂਟ ਨੂੰ ਸਫ਼ਲ ਬਣਾਉਣ ਦੇ ਲਈ ਕਾਲਜ ਦੇ ਅਧਿਆਪਨ, ਗ਼ੈਰ-ਅਧਿਆਪਨ ਅਤੇ ਐਨ.ਐਸ.ਐਸ., ਐਨ.ਸੀ.ਸੀ. ਅਤੇ ਭਾਰਤ ਸਕਾਉਟ ਐਂਡ ਗਾਈਡਜ਼ ਯੁਨਿਟਾਂ ਦੇ ਇੰਚਾਰਜ ਅਤੇ ਵਲੰਟੀਅਰਾਂ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਕਾਲਜ ਰਜਿਸਟਰਾਰ ਡਾ. ਅਸ਼ਵਨੀ ਸ਼ਰਮਾ ਅਤੇ ਕੰਟਰੋਲਰ ਪਰੀਖਿਆਵਾਂ ਡਾ. ਅਜੀਤ ਕੁਮਾਰ ਨੇ ਸਾਰੇ ਮਹਿਮਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।

List of participants